Monday, 6 January 2014

AAP in Punjab

news 07 Jan 2014


ਪੰਜਾਬ ਸਾਂਝੀ ਮੁਲਾਜ਼ਮ ਸੰਘਰਸ਼ ਕਮੇਟੀ ਵੱਲੋਂ ਮੁੱਖ ਮੰਤਰੀ ਦੇ ਓ. ਐਸ. ਡੀ. ਨੂੰ ਮੰਗ-ਪੱਤਰ  

ਚੰਡੀਗੜ੍ਹ, 6 ਜਨਵਰੀ (ਗੁਰਸੇਵਕ ਸਿੰਘ ਸੋਹਲ)-ਪੰਜਾਬ ਦੇ ਸਮੂਹ ਮੁਲਾਜ਼ਮਾਂ ਦੀਆਂ ਮੰਗਾਂ ਸਬੰਧੀ ਮੰਗ-ਪੱਤਰ ਮੁੱਖ ਮੰਤਰੀ ਤੱਕ ਪੁੱਜਦਾ ਕਰਨ ਲਈ ਸੂਬੇ ਦੇ ਮੁਲਾਜ਼ਮਾਂ ਦੀਆਂ ਚਾਰ ਫੈਡਰੇਸ਼ਨਾਂ ਤੇ 15 ਆਜ਼ਾਦ ਯੂਨੀਅਨਾਂ ਦੇ ਵਫ਼ਦ ਨੇ ਮੁੱਖ ਮੰਤਰੀ ਦੇ ਓ.ਐਸ.ਡੀ. ਅਜੈ ਕੁਮਾਰ ਸਿਨਹਾ ਨੂੰ ਮੰਗ ਪੱਤਰ ਸੌਪਿਆ | ਵਫ਼ਦ 'ਚ ਸ਼ਾਮਿਲ ਸਾਂਝੀ ਸੰਘਰਸ਼ ਕਮੇਟੀ ਦੇ ਆਗੂਆਂ ਸੁਖਦੇਵ ਸਿੰਘ ਸੈਣੀ, ਹਰਨੇਕ ਸਿੰਘ ਮਾਵੀ, ਧਿਆਨ ਠਾਕੁਰ ਤੇ ਗੁਰਵਿੰਦਰ ਸਿੰਘ ਨੇ ਸ੍ਰੀ ਸਿਨਹਾ ਨੂੰ ਸਮੂਹ ਮੁਲਾਜ਼ਮਾਂ ਦੀਆਂ ਮੰਗਾਂ ਬਾਰੇ ਜਾਣੂੰ ਕਰਵਾਉਂਦਿਆਂ ਦੱਸਿਆ ਕਿ ਸਰਕਾਰੀ ਵਿਭਾਗਾਂ ਦੇ ਨਿੱਜੀਕਰਨ ਦੀਆਂ ਸਰਕਾਰੀ ਨੀਤੀਆਂ ਤਹਿਤ ਮੁਲਾਜ਼ਮ ਵਰਗ ਦੇ ਸ਼ੋਸ਼ਣ ਨੂੰ ਬੰਦ ਕਰਕੇ ਦਿਹਾੜੀਦਾਰ, ਮਾਣ-ਭੱਤੇ 'ਤੇ ਕੰਮ ਕਰਦੇ ਮੁਲਾਜ਼ਮਾਂ ਨੂੰ ਪੱਕਾ ਕਰਨਾ, ਠੇਕਾ ਪ੍ਰਣਾਲੀ, ਆਊਟ-ਸੋਰਸਿੰਗ ਪ੍ਰਣਾਲੀ ਅਧੀਨ ਕੰਮ ਕਰਦੇ ਮੁਲਾਜ਼ਮਾਂ ਨੂੰ ਰੈਗੂਲਰ ਸੇਵਾ 'ਚ ਲਿਆਉਣ, ਆਸ਼ਾ/ਆਂਗਨਵਾੜੀ/ਮਿਡ-ਡੇ-ਮੀਲ ਵਰਕਰਾਂ ਨੂੰ ਘੱਟੋ ਘੱਟ ਤਨਖ਼ਾਹ ਐਕਟ ਦੇ ਦਾਇਰੇ 'ਚ ਲਿਆਉਣਾ, ਜਿਲ੍ਹਾ ਪ੍ਰੀਸ਼ਦਾਂ ਅਧੀਨ ਸਕੂਲਾਂ, ਡਿਸਪੈਂਸਰੀਆਂ, ਪਸ਼ੂ ਹਸਪਤਾਲਾਂ ਨੂੰ ਮੁਲਾਜ਼ਮਾਂ ਸਹਿਤ ਉਨ੍ਹਾਂ ਦੇ ਪਿੱਤਰੀ ਵਿਭਾਗਾਂ 'ਚ ਸ਼ਾਮਿਲ ਕਰਨਾ, ਬੋਰਡਾਂ-ਕਾਰਪੋਰੇਸ਼ਨਾਂ 'ਚ ਕਰਦੇ ਮੁਲਾਜ਼ਮਾਂ ਨੂੰ ਪੈਨਸ਼ਨ ਸਹੂਲਤਾਂ ਪ੍ਰਦਾਨ ਕਰਨਾ, ਸਹਾਇਤਾ ਪ੍ਰਾਪਤ ਸਕੂਲਾਂ ਨੂੰ ਅਧਿਆਪਕਾਂ ਸਮੇਤ ਸਿੱਖਿਆ ਵਿਭਾਗ 'ਚ ਮਰਜ ਕਰਨਾ, ਪੈਨਸ਼ਨ ਕਮਿਉਟੇਸ਼ਨ ਨੂੰ ਫਿਰ ਤੋਂ 40 ਫ਼ੀਸਦੀ ਕਰਨਾ, ਡੀ.ਏ. ਦੀ ਬਣਦੀ ਅਦਾਇਗੀ ਆਦਿ ਮੰਗਾਂ ਸ਼ਾਮਿਲ ਸਨ |



ਅਧਿਆਪਕਾਂ ਨੂੰ ਚੀਮੇ ਪਹੁੰਚਣ ਦੀ ਅਪੀਲ

 
ਫ਼ਰੀਦਕੋਟ, 6 ਜਨਵਰੀ (ਸ. ਰ.)-ਆਪਣੀਆਂ ਹੱਕੀ ਮੰਗਾਂ ਲਈ ਪਿਛਲੇ 20 ਦਿਨਾਂ ਤੋਂ ਟੈਂਕੀ 'ਤੇ ਚੜ੍ਹੇ ਬੇਰੁਜ਼ਗਾਰ ਈ.ਜੀ.ਐੱਸ./ਏ.ਆਈ.ਈ. (ਈ.ਟੀ.ਟੀ.) ਅਧਿਆਪਕਾਂ ਦੇ ਹੌਸਲੇ ਬੁਲੰਦ ਹਨ | ਕੜਕਦੀ ਸਰਦੀ ਵੀ ਉਨ੍ਹਾਂ ਦੇ ਸੰਘਰਸ਼ ਨੂੰ ਮੱਠਾ ਨਹੀਂ ਪਾ ਸਕੀ | ਜਥੇਬੰਦੀ ਦੇ ਆਗੂਆਂ ਦਇਆ ਸਿੰਘ ਅਤੇ ਮੁਨੀਸ਼ ਕੁਮਾਰ ਨੇ ਸਾਂਝੇ ਤੌਰ 'ਤੇ ਕਿਹਾ ਕਿ ਸਰਕਾਰ ਇਸ ਵੇਲੇ ਉਨ੍ਹਾਂ ਦੀਆਂ ਮੰਗਾਂ ਪ੍ਰਤੀ ਗੰਭੀਰ ਨਹੀਂ | ਉਨ੍ਹਾਂ ਕਿਹਾ ਕਿ ਜੇਕਰ 8 ਜਨਵਰੀ ਨੂੰ ਹੋਣ ਵਾਲੀ ਪੈਨਲ ਮੀਟਿੰਗ ਵਿਚ ਕੋਈ ਠੋਸ ਹੱਲ ਉਨ੍ਹਾਂ ਦੇ ਰੁਜ਼ਗਾਰ ਨੂੰ ਬਹਾਲ ਨਾ ਕੀਤਾ ਗਿਆ ਤਾਂ ਸਰਕਾਰ ਨੂੰ ਇਸ ਦੇ ਗੰਭੀਰ ਸਿੱਟੇ ਭੁਗਤਣੇ ਪੈ ਸਕਦੇ ਹਨ | ਉਨ੍ਹਾਂ ਨੇ ਅਧਿਆਪਕ ਸਾਥੀਆਂ ਨੂੰ 7 ਜਨਵਰੀ ਨੂੰ ਜ਼ਿਲ੍ਹਾ ਬਰਨਾਲਾ ਦੇ ਪਿੰਡ ਚੀਮਾ ਵਿਖੇ ਪੁੱਜਣ ਦੀ ਅਪੀਲ ਕੀਤੀ ਹੈ | ਇਸ ਮੌਕੇ ਜੁਗਿੰਦਰ ਪਾਲ ਗਿੰਦਰ, ਜਗਦੀਸ਼ ਬੀੜ ਭੋਲੂਵਾਲਾ, ਲਖਵੀਰ ਬੀਹਲੇਵਾਲਾ, ਸਰਬਜੀਤ ਗੋਲੇਵਾਲਾ, ਸਰਬਜੀਤ ਕੌਰ ਸਰਾਵਾਂ, ਕੁਲਦੀਪ ਚੁੱਘੇਵਾਲਾ, ਚਰਨਜੀਤ ਕੌਰ ਅਹਿਲ, ਕੁਲਵਿੰਦਰ ਅਰਾਈਆਂ ਵਾਲਾ, ਵੀਰਪਾਲ ਘੁਗਿਆਣਾ, ਤਰਨਜੀਤ ਕੌਰ, ਰਣਜੀਤ ਬੱਗੇਆਣਾ, ਸੁਰਾਜ ਬੀਬੀ, ਕਰਮ ਸਿੰਘ, ਕਰਮ ਆਦਿ ਸਾਥੀ ਵੀ ਹਾਜ਼ਰ ਸਨ |


ਵਿੱਤ ਮੰਤਰੀ ਦੀ ਕੋਠੀ ਦੇ ਘਿਰਾਓ ਦੌਰਾਨ ਪੁਲਿਸ ਨਾਲ ਧੱਕਾ-ਮੁੱਕੀ
ਸੰਗਰੂਰ, 6 ਜਨਵਰੀ (ਗਾਂਧੀ)-ਭਾਰਤ ਸਾਖਰ ਮਿਸ਼ਨ ਅਧੀਨ ਰੱਖੇ ਗਏ ਪ੍ਰੇਰਕਾਂ ਵੱਲੋਂ ਅੱਜ ਸਥਾਨਕ ਨਾਨਕਿਆਣਾ ਚੌਾਕ ਲਾਗੇ ਵਿੱਤ ਮੰਤਰੀ ਪਰਮਿੰਦਰ ਸਿੰਘ ਢੀਂਡਸਾ ਦੀ ਕੋਠੀ ਦੇ ਘਿਰਾਓ ਕਰਨ ਦੇ ਯਤਨ ਵਜੋਂ ਪੁਲਿਸ ਨਾਲ ਥੋੜ੍ਹੀ ਬਹੁਤ ਧੱਕਾ ਮੁੱਕੀ ਵੀ ਹੋਈ | ਜਥੇਬੰਦੀ ਦੇ ਸੂਬਾ ਪ੍ਰਧਾਨ ਗੁਰਦੀਪ ਸਿੰਘ ਦਲੇਲਗੜ੍ਹ ਦੀ ਅਗਵਾਈ ਹੇਠ ਧਰਨਾਕਾਰੀਆਂ ਨੇ ਦੋਸ਼ ਲਗਾਇਆ ਕਿ ਸਰਕਾਰ ਉਨ੍ਹਾਂ ਨਾਲ ਵਾਅਦਾ ਕਰ ਕੇ ਮੰਗਾਂ ਮੰਨਣ ਤੋਂ ਮੁਕਰ ਰਹੀ ਹੈ | ਉਨ੍ਹਾਂ ਕਿਹਾ ਕਿ ਹਟਾਏ ਗਏ ਸਾਖਰ ਪ੍ਰੇਰਕਾਂ ਨੂੰ ਬਹਾਲ ਕੀਤਾ ਜਾਵੇ, ਰੋਕੀਆਂ ਤਨਖਾਹਾਂ ਜਾਰੀ ਕੀਤੀਆਂ ਜਾਣ ਅਤੇ ਬਠਿੰਡਾ ਪੁਲਿਸ ਵੱਲੋਂ ਟੈਂਟ ਅਤੇ ਹੋਰ ਜਬਤ ਕੀਤੇ ਸਾਮਾਨ ਵਾਪਸ ਕੀਤੇ ਜਾਣ | ਮੀਟਿੰਗ ਨੂੰ ਹਰਸੇਵਕ ਸਿੰਘ ਸੁਨਾਮ, ਗੁਰਮੱਤ ਸਿੰਘ ਭਵਾਨੀਗੜ੍ਹ, ਹਰਵਿੰਦਰ ਕੌਰ ਥਲੇਸਾਂ, ਬੇਅੰਤ ਕੌਰ, ਸਤਵੀਰ ਸਿੰਘ, ਗੁਰਦੀਪ ਕੌਰ, ਗੁਰਜੀਤ ਕੌਰ, ਗੁਰਪ੍ਰੀਤ ਸਿੰਘ, ਪੂਨਮ ਕੌਰ ਸ਼ੇਰਪੁਰ, ਰੁਪਿੰਦਰ ਕੌਰ ਛਾਜਲੀ, ਬੇਅੰਤ ਸਿੰਘ ਸੁਨਾਮ, ਗੁਰਮੀਤ ਸਿੰਘ, ਮਨਪ੍ਰੀਤ ਕੌਰ, ਰਣਜੀਤ ਭਿੰਡਰ, ਸੁਖਜਿੰਦਰ ਸਿੰਘ, ਸਤਿੰਦਰਪ੍ਰੀਤ ਕੌਰ, ਕੁਲਦੀਪ ਜਾਤੀਮਾਜਰਾ, ਹਰਸੇਵਕ ਸਿੰਘ, ਰਵਿੰਦਰ ਕੌਰ, ਪਰਮਜੀਤ ਕੌਰ, ਸੰਦੀਪ ਕੌਰ, ਜਸਵੀਰ ਕੌਰ ਆਦਿ ਮੌਜੂਦ ਸਨ |




ਸਰਕਾਰੀ ਸਕੂਲਾਂ 'ਚ ਪੜ੍ਹ ਕੇ ਪਿੰਡ ਦੀ ਕੁੜੀ ਬਣੀ ਪੀ. ਸੀ. ਐੱਸ. 
ਚੰਡੀਗੜ੍ਹ, 6 ਜਨਵਰੀ (ਗੁਰਪ੍ਰੀਤ ਸਿੰਘ ਨਿੱਝਰ) - ਆਮ ਤੌਰ 'ਤੇ ਪੀ.ਸੀ.ਐਸ., ਆਈ.ਏ.ਐਸ. ਜਾਂ ਆਈ.ਪੀ.ਐਸ. ਵਰਗੀਆਂ ਪ੍ਰੀਖਿਆਵਾਂ ਦੀ ਤਿਆਰੀ ਲਈ ਇਹੋ ਹੀ ਕਿਹਾ ਜਾਂਦਾ ਹੈ ਕਿ ਇਨ੍ਹਾਂ ਲਈ ਸ਼ਹਿਰਾਂ ਦੇ ਵਧੀਆ ਸਕੂਲਾਂ 'ਚ ਪੜਿ੍ਹਆ ਹੋਣਾ ਜ਼ਰੂਰੀ ਹੈ ਤੇ ਸ਼ਹਿਰ 'ਚ ਰਹਿਣ ਵਾਲੇ ਬੱਚੇ ਮਹਿੰਗੇ ਕੋਚਿੰਗ ਸੈਂਟਰਾਂ ਤੋਂ ਕੋਚਿੰਗ ਲੈ ਕੇ ਹੀ ਇਹ ਪ੍ਰੀਖਿਆਵਾਂ ਪਾਸ ਕਰ ਸਕਦੇ ਹਨ, ਪਰ ਸਰਕਾਰੀ ਸਕੂਲਾਂ 'ਚ ਪੜ੍ਹ ਕੇ ਤੇ ਇਕ ਪਿੰਡ ਦੇ ਪੇਂਡੂ ਮਾਹੌਲ 'ਚ ਰਹਿ ਕੇ ਪੀ.ਸੀ.ਐਸ. ਪ੍ਰੀਖਿਆ ਪਾਸ ਕਰਕੇ ਡੀ.ਐਸ.ਪੀ. ਚੁਣੀ ਗਈ ਸੰਦੀਪ ਕੌਰ ਸੈਣੀ ਨੇ ਇਸ ਮਿੱਥ ਨੂੰ ਤੋੜ ਕੇ ਵਿਖਾ ਦਿੱਤਾ ਹੈ | ਉਸ ਨੇ ਆਪਣੇ ਬਲਬੂਤੇ 'ਤੇ ਹੀ ਅਖ਼ਬਾਰਾਂ, ਮੈਗਜ਼ੀਨਾਂ ਤੇ ਕਿਤਾਬਾਂ ਰਾਹੀਂ ਵੱਧ ਤੋਂ ਵੱਧ ਜਾਣਕਾਰੀ ਹਾਸਲ ਕੀਤੀ ਤੇ ਸਾਲ 2009 'ਚ ਪੀ.ਸੀ.ਐਸ. ਲਈ ਪ੍ਰੀਖਿਆ ਦਿੱਤੀ, ਪਰ ਸਫ਼ਲ ਨਾ ਹੋ ਸਕੀ | ਫਿਰ 2011 'ਚ ਆਈ.ਏ.ਐਸ. ਦੀ ਪ੍ਰੀਖਿਆ ਦਿੱਤੀ ਤਦ ਵੀ ਸਫ਼ਲਤਾ ਨਾ ਮਿਲੀ ਪਰ ਉਸ ਨੇ ਹੌਸਲਾ ਨਾ ਛੱਡਿਆ ਤੇ 2012 'ਚ ਪੀ.ਸੀ.ਐਸ. ਤੇ ਸੀ.ਏ.ਈ.ਐਫ. 'ਚ ਅਸਿਸਟੈਂਟ ਕਮਾਂਡੈਂਟ ਦੋਵਾਂ ਲਈ ਹੀ ਪ੍ਰੀਖਿਆ ਦਿੱਤੀ ਤੇ ਆਪਣੀ ਮਿਹਨਤ ਸਦਕਾ ਦੋਵਾਂ 'ਚ ਹੀ ਸਫ਼ਲ ਰਹੀ | ਸੰਦੀਪ ਨੇ ਦੱਸਿਆ ਕਿ ਉਸ ਨੇ ਅਖ਼ੀਰ 'ਚ ਆ ਕੇ ਜ਼ਰੂਰ ਪਟਿਆਲਾ ਤੋਂ ਕੋਚਿੰਗ ਲਈ ਸੀ, ਪਰ ਪਹਿਲਾਂ ਉਹ ਖ਼ੁਦ ਹੀ ਪੜ੍ਹਾਈ ਕਰਦੀ ਰਹੀ | ਉਸ ਨੇ ਦੱਸਿਆ ਕਿ ਉਸ ਦਾ ਵੱਡਾ ਭਰਾ ਵੀ ਆਈ.ਏ.ਐਸ. ਦੀ ਤਿਆਰੀ ਕਰ ਰਿਹਾ ਹੈ, ਜਿਸ ਨੇ ਉਸ ਦੀ ਕਾਫ਼ੀ ਮਦਦ ਕੀਤੀ | ਚੰਡੀਗੜ੍ਹ ਸੈਕਟਰ 22 ਦੇ ਸੀਸ਼ੂ ਨਿਕੇਤਨ ਸਕੂਲ ਤੋਂ 10ਵੀਂ, ਸ. ਮਾਡਲ ਸੀਨੀ. ਸੈਕੰ. ਸਕੂਲ ਸੈਕਟਰ 33 ਤੋਂ 12ਵੀਂ, ਸਰਕਾਰੀ ਕਾਲਜ ਸੈਕਟਰ 42 ਤੋਂ ਬੀ.ਐਸ.ਸੀ. ਤੇ ਫਿਰ ਡੀ.ਏ.ਵੀ. ਕਾਲਜ ਸੈਕਟਰ 10 ਤੋਂ ਐਮ.ਐਸ.ਸੀ. ਦੀ ਪੜ੍ਹਾਈ ਪੂਰੀ ਕਰਨ ਵਾਲੀ ਸੰਦੀਪ ਨੂੰ ਇਕ ਪ੍ਰਾਈਵੇਟ ਕਾਲਜ 'ਚ ਅਸਿਸਟੈਂਟ ਪ੍ਰੋਫੈਸਰ ਦੀ ਨੌਕਰੀ ਵੀ ਮਿਲੀ ਸੀ, ਪਰ ਆਪਣੀ ਧੁੰਨ ਦੀ ਪੱਕੀ ਸੰਦੀਪ ਨੇ ਆਈ.ਏ.ਐਸ. ਜਾਂ ਪੀ.ਸੀ.ਐਸ. ਹੀ ਬਣਨ ਲਈ ਉਹ ਨੌਕਰੀ ਵੀ ਛੇ ਮਹੀਨੇ ਬਾਅਦ ਤਿਆਗ ਦਿੱਤੀ | ਚੰਡੀਗੜ੍ਹ ਦੇ ਬਾਹਰ ਵਾਰ ਪੈਂਦੇ ਉਸ ਦੇ ਪਿੰਡ ਡੱਡੂ ਮਾਜਰਾ ਨੂੰ ਚੰਡੀਗੜ੍ਹ ਦੀ ਹਵਾ ਘੱਟ ਹੀ ਲੱਗੀ ਹੈ ਤੇ ਉਥੋਂ ਦਾ ਮਾਹੌਲ ਨਿਰੋਲ ਪੇਂਡੂ ਹੈ, ਪਰ ਇਸ ਮਾਹੌਲ 'ਚ ਰੋਜ਼ਾਨਾ 15-15 ਘੰਟੇ ਪੜ੍ਹਾਈ ਕਰਕੇ ਸੰਦੀਪ ਨੇ ਆਪਣੀ ਮੰਜ਼ਿਲ ਪਾ ਲਈ ਹੈ | ਡੀ.ਐਸ.ਪੀ. ਬਣ ਕੇ ਬੇਹੱਦ ਖ਼ੁਸ਼ ਸੰਦੀਪ ਅਗਲੇ ਮਹੀਨੇ ਫਿਲੌਰ ਪੁਲਿਸ ਅਕੈਡਮੀ ਵਿਖੇ ਇਕ ਸਾਲ ਦੀ ਟ੍ਰੇਨਿੰਗ 'ਤੇ ਜਾ ਰਹੀ ਹੈ | ਜਿਸ ਪਿੱਛੋਂ ਚੰਡੀਗੜ੍ਹ ਹਾਊਸਿੰਗ ਬੋਰਡ 'ਚ ਸਿਵਲ ਇੰਜੀਨੀਅਰ ਗੁਰਮੇਲ ਸਿੰਘ ਸੈਣੀ ਦੀ ਬੇਟੀ ਅਮਨ ਕਾਨੂੰਨ ਦੀ ਵਾਗਡੋਰ ਸੰਭਾਲੇਗੀ |

ਸਰਕਾਰ ਤੇ ਅਧਿਕਾਰੀਆਂ ਲਈ ਸਰਕਾਰੀ ਸਕੂਲ ਮਹਿਜ਼ ਇਕ ਪ੍ਰਯੋਗਸ਼ਾਲਾ
ਨੂਰਪੁਰ ਬੇਦੀ, 6 ਜਨਵਰੀ (ਰਾਜੇਸ਼ ਚੌਧਰੀ)-ਸਰਕਾਰੀ ਸਕੂਲਾਂ ਨੂੰ ਜਿਥੇ ਸਰਕਾਰਾਂ ਨੇ ਆਪਣੀਆਂ ਗਲਤ ਨੀਤੀਆਂ ਰਾਹੀਂ ਗੈਰ-ਜ਼ਰੂਰੀ ਤਜਰਬੇ ਕਰਨ ਲਈ ਹੀ ਵਰਤਿਆ ਹੈ ਉਥੇ ਅਧਿਕਾਰੀ ਵੀ ਇਨ੍ਹਾਂ ਸਕੂਲਾਂ ਨੂੰ ਵੱਖ-ਵੱਖ ਢੰਗ-ਤਰੀਕਿਆਂ ਰਾਹੀਂ ਇਕ ਪ੍ਰਯੋਗਸ਼ਾਲਾ ਵਜੋਂ ਵਰਤ ਰਹੇ ਹਨ | ਰੂਪਨਗਰ ਜ਼ਿਲ੍ਹੇ ਵਿਚ ਪ੍ਰਸ਼ਾਸਨ ਵੱਲੋਂ ਇਕ ਵੱਖਰੀ ਤਰ੍ਹਾਂ ਦੀ ਹਦਾਇਤ ਜਾਰੀ ਕੀਤੀ ਗਈ ਹੈ ਜਿਸ ਤਹਿਤ ਸਰਕਾਰੀ ਸਕੂਲਾਂ ਦੇ ਸਾਰੇ ਅਧਿਆਪਕ ਰੋਜ਼ਾਨਾ ਸਵੇਰੇ 9 ਤੋਂ 9.30 ਵਜੇ ਤੱਕ ਆਪਣੀ ਹਾਜ਼ਰੀ ਐਸ. ਐਮ. ਐਸ. ਰਾਹੀਂ ਭੇਜਿਆ ਕਰਨਗੇ ਤੇ ਸਕੂਲਾਂ 'ਚ ਚੱਲ ਰਹੀ ਮਿਡ-ਡੇ-ਮੀਲ ਸਕੀਮ ਤਹਿਤ ਬੱਚਿਆਂ ਦੀ ਹਾਜ਼ਰੀ ਵੀ ਐਸ. ਐਮ. ਐਸ. ਜਰੀਏ ਭੇਜੀ ਜਾਇਆ ਕਰੇਗੀ | ਅਗਰ ਹਰ ਅਧਿਆਪਕ ਰੋਜ਼ਾਨਾ ਇਸੇ ਝੰਜਟ ਵਿਚ ਫਸਿਆ ਰਿਹਾ ਕਰੇਗਾ ਤਾਂ ਮਹਿਕਮੇ 'ਚ ਸਕੂਲ ਮੁਖੀਆਂ ਦੀ ਕੀ ਅਹਿਮੀਅਤ ਰਹਿ ਜਾਵੇਗੀ | ਜ਼ਿਕਰਯੋਗ ਹੈ ਕਿ ਇਹ ਤਜਰਬਾ ਸਿਰਫ ਰੂਪਨਗਰ ਜ਼ਿਲ੍ਹੇ 'ਚ ਹੀ ਕੀਤਾ ਜਾ ਰਿਹਾ ਹੈ ਤੇ ਇਸ ਤਰ੍ਹਾਂ ਦਾ ਇਕ ਤਜਰਬਾ ਪਹਿਲਾਂ ਵੀ ਡਿਪਟੀ ਕਮਿਸ਼ਨਰ ਰੂਪਨਗਰ ਵੱਲੋਂ ਪਿਛਲੇ ਸਮੇਂ 'ਚ ਕੀਤਾ ਗਿਆ ਸੀ ਜਿਸ ਤਹਿਤ ਹਰ ਸ਼ਨੀਵਾਰ ਨੂੰ ਬਾਕੀ ਮਹਿਕਮਿਆਂ ਦੇ ਅਧਿਕਾਰੀਆਂ ਨੂੰ ਸਕੂਲਾਂ 'ਚ ਚੈਕਿੰਗ ਦੇ ਆਦੇਸ਼ ਦਿੱਤੇ ਸਨ, ਜੋ ਬੁਰੀ ਤਰ੍ਹਾਂ ਫਲਾਪ ਸਾਬਤ ਹੋਇਆ ਸੀ | ਇਸ ਮਸਲੇ 'ਤੇ ਜਦੋਂ ਜੀ. ਟੀ. ਯੂ. ਆਗੂਆਂ ਦਾ ਪ੍ਰਤੀਕਰਮ ਜਾਣਨਾ ਚਾਹਿਆ ਤਾਂ ਗੁਰਨਾਇਬ ਸਿੰਘ ਜੇਤੇਵਾਲ, ਗੁਰਬਿੰਦਰ ਸਿੰਘ ਸਸਕੌਰ, ਅਵਨੀਤ ਚੱਢਾ, ਅਵਤਾਰ ਜਵੰਧਾ ਤੇ ਕਿਰਪਾਲ ਸਿੰਘ ਦਾ ਕਹਿਣਾ ਹੈ ਕਿ ਹਮੇਸ਼ਾ ਅਧਿਆਪਕਾਂ ਦੇ ਕੰਮਕਾਜ਼ ਨੂੰ ਸ਼ੱਕ ਦੀ ਨਿਗ੍ਹਾ ਨਾਲ ਵੇਖਿਆ ਜਾਂਦਾ ਹੈ ਜਿਸ ਦੇ ਚੱਲਦਿਆਂ ਸਮੇਂ-ਸਮੇਂ 'ਤੇ ਸਿੱਖਿਆ ਵਿਭਾਗ ਤੇ ਹੋਰ ਪ੍ਰਸ਼ਾਸਨਿਕ ਅਧਿਕਾਰੀਆਂ ਵੱਲੋਂ ਅਜਿਹੇ ਫੁਰਮਾਨ ਜਾਰੀ ਕੀਤੇ ਜਾਂਦੇ ਰਹੇ ਹਨ | ਆਗੂਆਂ ਨੇ ਕਿਹਾ ਕਿ ਅਧਿਆਪਕਾਂ ਦੀ ਹਾਜ਼ਰੀ ਪਹਿਲਾਂ ਹੀ 'ਈ-ਪੰਜਾਬ' ਰਾਹੀਂ ਆਨਲਾਈਨ ਭੇਜੀ ਜਾਂਦੀ ਹੈ ਤੇ ਹੁਣ ਅਜਿਹੇ ਝਮੇਲਿਆਂ 'ਚ ਅਧਿਆਪਕਾਂ ਨੂੰ ਉਲਝਾਉਣਾ ਤਰਕਸੰਗਤ ਨਹੀਂ | ਉਨ੍ਹਾਂ ਕਿਹਾ ਕਿ 8 ਜਨਵਰੀ ਨੂੰ ਇਸ ਸਬੰਧ ਵਿਚ ਜੀ. ਟੀ. ਯੂ. ਦਾ ਇਕ ਵਫਦ ਡਿਪਟੀ ਕਮਿਸ਼ਨਰ ਨੂੰ ਮਿਲੇਗਾ |

ਮਾਸਟਰ ਕੇਡਰ ਯੂਨੀਅਨ ਵੱਲੋਂ ਮੁੱਖ ਮੰਤਰੀ ਨਿਵਾਸ ਵੱਲ 

ਕਾਰ ਮਾਰਚ 11 ਨੂੰ
ਤਲਵੰਡੀ ਭਾਈ, 6 ਜਨਵਰੀ (ਗਿੱਲ)-ਮਾਸਟਰ ਕੇਡਰ ਯੂਨੀਅਨ ਜ਼ਿਲ੍ਹਾ ਫ਼ਿਰੋਜ਼ਪੁਰ ਦੇ ਅਹੁਦੇਦਾਰਾਂ ਦੀ ਇਕੱਤਰਤਾ ਇਥੇ ਨਗਰ ਕੌਾਸਲ ਪਾਰਕ ਵਿਖੇ ਜਥੇਬੰਦੀ ਦੇ ਸੂਬਾਈ ਮੀਤ ਪ੍ਰਧਾਨ ਅਤੇ ਜ਼ਿਲ੍ਹਾ ਫ਼ਿਰੋਜ਼ਪੁਰ ਦੇ ਪ੍ਰਧਾਨ ਮਾਸਟਰ ਹਰਸੇਵਕ ਸਿੰਘ ਸਾਧੂਵਾਲਾ ਦੀ ਪ੍ਰਧਾਨਗੀ ਹੇਠ ਹੋਈ, ਜਿਸ ਦੌਰਾਨ ਅਧਿਆਪਕ ਆਗੂਆਂ ਨੇ ਪੰਜਾਬ ਸਰਕਾਰ ਤੇ ਮੁਲਾਜ਼ਮ ਵਿਰੋਧੀ ਹੋਣ ਦਾ ਦੋਸ਼ ਲਗਾਉਂਦਿਆਂ ਸਰਕਾਰ ਤੋਂ ਮੰਗ ਕੀਤੀ ਕਿ 264 ਮੁੱਖ ਅਧਿਆਪਕਾਂ ਦੀ ਭਰਤੀ ਮਾਸਟਰ ਕੇਡਰ ਅਧਿਆਪਕ ਵਿਚੋਂ ਰੈਗੂਲਰ ਕੀਤੀ ਜਾਵੇ, 2003 ਐਲਮੈਂਟਰੀ ਸਿੱਖਿਆ ਨੀਤੀ ਅਨੁਸਾਰ ਮਿਡਲ ਸਕੂਲਾਂ ਵਿਚ ਮੁੱਖ ਅਧਿਆਪਕਾਂ ਦੀ ਪੱਕੀ ਪੋਸਟ ਦੇ ਕੇ ਮਾਸਟਰ ਕੇਡਰ ਵਿਚੋਂ ਭਰੀ ਜਾਵੇ | ਮੀਟਿੰਗ ਉਪਰੰਤ ਜਾਣਕਾਰੀ ਦਿੰਦੇ ਹੋਏ ਸੂਬਾਈ ਮੀਤ ਪ੍ਰਧਾਨ ਮਾਸਟਰ ਹਰਸੇਵਕ ਸਿੰਘ ਸਾਧੂਵਾਲਾ ਨੇ ਦੱਸਿਆ ਕਿ ਸਰਕਾਰ ਵੱਲੋਂ ਅਪਣਾਈ ਜਾ ਰਹੀ ਅਧਿਆਪਕਾਂ ਵਿਰੋਧੀ ਨੀਤੀ ਦੇ ਚੱਲਦਿਆਂ ਅਧਿਆਪਕ ਵਰਗ ਦੀ ਸਿਰਮੌਰ ਜਥੇਬੰਦੀ ਮਾਸਟਰ ਕੇਡਰ ਯੂਨੀਅਨ ਵੱਲੋਂ ਜ਼ੋਰਦਾਰ ਸੰਘਰਸ਼ ਦੀ ਰੂਪ-ਰੇਖਾ ਉਲੀਕੀ ਗਈ ਹੈ, ਜਿਸਦੇ ਚੱਲਦਿਆਂ ਜਥੇਬੰਦੀ ਵੱਲੋਂ 11 ਜਨਵਰੀ ਨੂੰ ਖਟਕੜ ਕਲਾਂ ਤੋਂ ਮੁੱਖ ਮੰਤਰੀ ਨਿਵਾਸ ਤੱਕ ਕਾਰ ਮਾਰਚ ਕੀਤਾ ਜਾਵੇਗਾ | ਇਸ ਮੌਕੇ ਜਗਤਾਰ ਸਿੰਘ ਸੋਖੀ ਜ਼ਿਲ੍ਹਾ ਪ੍ਰੈਸ ਸਕੱਤਰ, ਮਾਸਟਰ ਕੇਵਲ ਕੁਮਾਰ, ਮਦਨ ਲਾਲ ਤਲਵੰਡੀ ਭਾਈ, ਰਮੇਸ਼ ਕੁਮਾਰ, ਮੋਹਨ ਤੋਂ ਇਲਾਵਾ ਹੋਰ ਕਈ ਅਧਿਆਪਕ ਆਗੂ ਮੌਜੂਦ ਸਨ |

8 ਨੂੰ ਮੀਟਿੰਗ 'ਚ ਮੰਗਾਂ ਨਾ ਮੰਨੀਆਂ ਤਾਂ ਕੀਤੇ ਜਾਣਗੇ 

ਲੜੀਵਾਰ ਐਕਸ਼ਨ
ਫ਼ਿਰੋਜ਼ਪੁਰ, 6 ਜਨਵਰੀ (ਮਲਕੀਅਤ ਸਿੰਘ)-ਐਸ. ਐਸ. ਏ., ਰਮਸਾ ਦਫ਼ਤਰੀ ਕਰਮਚਾਰੀ ਯੂਨੀਅਨ ਦੀ ਕੋਰ ਕਮੇਟੀ ਦੀ ਮੀਟਿੰਗ ਕੀਤੀ ਗਈ, ਮੀਟਿੰਗ 'ਚ ਲਏ ਗਏ ਫੈਸਲੇ ਨੂੰ ਦੱਸਦਿਆਂ ਪ੍ਰਧਾਨ ਤਲਵਿੰਦਰ ਸਿੰਘ ਵੜਿੰਗ ਅਤੇ ਜਨਰਲ ਸਕੱਤਰ ਅਸ਼ੀਸ਼ ਕੁਮਾਰ ਨੇ ਕਿਹਾ ਕਿ ਜੇਕਰ 8 ਜਨਵਰੀ ਨੂੰ ਮੱੁਖ ਮੰਤਰੀ ਨਾਲ ਹੋਣ ਵਾਲੀ ਪੈਨਲ ਮੀਟਿੰਗ ਵਿਚ ਐਸ. ਐਸ. ਏ., ਰਮਸਾ ਦਫ਼ਤਰੀ ਕਰਮਚਾਰੀਆਂ ਦੀ ਪੇ-ਸਕੇਲ ਅਤੇ ਰੈਗੂਲਰ ਪਾਲਿਸੀ ਸਬੰਧੀ ਮੰਗਾਂ ਨੂੰ ਲਾਗੂ ਨਾ ਕੀਤਾ ਗਿਆ ਤਾਂ ਲੜੀਵਾਰ ਸੰਘਰਸ਼ ਕੀਤੇ ਜਾਣਗੇ, ਜਿਸਦੇ ਤਹਿਤ ਭੁੱਖ ਹੜਤਾਲ, ਮਰਨ ਵਰਤ, ਮੰਤਰੀਆਂ ਦੀ ਕੋਠੀ ਦਾ ਘਿਰਾਓ ਕੀਤਾ ਜਾਵੇਗਾ ਅਤੇ ਆਉਣ ਵਾਲੀਆਂ ਲੋਕ ਸਭਾ ਚੋਣਾਂ ਵਿਚ ਸਰਕਾਰ ਵਿਰੋਧੀ ਪ੍ਰਚਾਰ ਕੀਤਾ ਜਾਵੇਗੀ | ਉਨ੍ਹਾਂ ਇਹ ਵੀ ਦੱਸਿਆ ਕਿ ਯੂਨੀਅਨ ਵਲੋਂ 9 ਜਨਵਰੀ ਨੂੰ ਪੁੱਡਾ ਤਾਲਮੇਲ ਸੰਘਰਸ਼ ਕਮੇਟੀ ਦੀ ਸੂਬਾ ਪੱਧਰੀ ਰੈਲੀ ਵਿਚ ਭਰਵੀਂ ਸ਼ਮੂਲੀਅਤ ਕੀਤੀ ਜਾਵੇਗੀ | ਇਸ ਮੌਕੇ ਗੁਰਮੀਤ ਸਿੰਘ ਸੂਬਾ ਮੀਤ ਪ੍ਰਧਾਨ, ਸਰਬਜੀਤ ਸਿੰਘ ਸਕੱਤਰ, ਜਨਕ ਸਿੰਘ ਪ੍ਰੈਸ ਸਕੱਤਰ, ਦਲਜਿੰਦਰ ਸਿੰਘ, ਇਮਰਾਨ ਭੱਟੀ, ਜਸਬੀਰ ਸਿੰਘ, ਰਜਿੰਦਰ ਸਿੰਘ ਅਤੇ ਸਾਰੇ ਜ਼ਿਲ੍ਹਾ ਪ੍ਰਧਾਨ ਹਾਜ਼ਰ ਸਨ |



Teachers to hold protest on Jan9, 14 
Tribune News Service

Jalandhar, January 6
Secretary of the local unit of the Punjab Chandigarh College Teachers Union (PCCTU) Dr Tejinder Virli today said all the teachers of the Guru Nanak Dev University would miss their fourth and fifth periods and participate in strikes in their respective colleges on January 9 and 14.

These strikes would be conducted against Dr Daljit Singh, principal of the Khalsa College, Amritsar, against his move to disregard the management's agreement with the teachers' union by filing a case to trouble teachers of the college.

Alleging that the said case was false, Dr Virli said the management of the historic college was attempting to privatise the institution in 2011 for its own interests. He said while many teachers and students were opposing the move, the management - although - could not change the college into a deemed university but managed to convert a specific wing of the college into an autonomous college - clearing the way for their plans.

He said three of the teachers opposing the move then, had been dismissed but were reinstated after an agreement on the issue was reached with the head of the committee.

He said now the principal had got a false case against 22 teachers to harass them.

He said by involving one of the PCCTU office bearers in the issue, the management had tried to sub the union but the union would fight the case to its logical conclusion.

He said after January 17, strike would be held in the university after two periods and dharnas and demonstration would be held in Jalandhar and Amritsar to back the same.On January 21, a solution to the matter would also be taken out after a meeting with the Education Minister.

Virli said while the case had been rendered important to an extent that promotions and increments of teachers working at the Khalsa College were being stalled by the DPI by mentioning the case in their service books, the issue called for steadfast support of teachers.