ਫੂਡ ਇੰਸਪੈਕਟਰਾਂ ਦੀ ਮੈਰਿਟ ਸੂਚੀ ਵਿਵਾਦਾਂ ’ਚ ਘਿਰੀ
ਪਾਟੀਆਂ ਉੱਤਰਪੱਤਰੀਆਂ ਵਾਲੇ ਉਮੀਦਵਾਰ ਮੈਰਿਟ ਵਿੱਚ ਆਏ
ਕਮਲਜੀਤ ਸਿੰਘ ਬਨਵੈਤ / ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ , 24 ਦਸੰਬਰ
ਪੰਜਾਬ ਸਰਕਾਰ ਦੇ ਖ਼ੁਰਾਕ ਅਤੇ ਸਪਲਾਈ ਵਿਭਾਗ ਵੱਲੋਂ 461 ਇੰਸਪੈਕਟਰਾਂ ਦੀ ਭਰਤੀ ਲਈ ਤਿਆਰ ਕੀਤੀ ਮੈਰਿਟ ਸੂਚੀ ਵਿੱਚ ਕਥਿਤ ਬੇਨਿਯਮੀਆਂ ਦਾ ਮਾਮਲਾ ਸਾਹਮਣੇ ਆਇਆ ਹੈ। ਮੈਰਿਟ ਵਿੱਚ 271 ਉਮੀਦਵਾਰ ਅਜਿਹੇ ਹਨ ਜਿਨ੍ਹਾਂ ਦੀਆਂ ਉੱਤਰਪੱਤਰੀਆਂ ਚੈੱਕ ਨਹੀਂ ਹੋਈਆਂ। ਇਨ੍ਹਾਂ ਉਮੀਦਵਾਰਾਂ ਦਾ ਪ੍ਰੀਖਿਆ ਕੇਂਦਰ ਚੰਡੀਗੜ੍ਹ ਯੂਨੀਵਰਸਿਟੀ ਘੰੜੂਆਂ ਵਿਖੇ ਬਣਾਇਆ ਗਿਆ ਸੀ।
ਪ੍ਰਾਪਤ ਜਾਣਕਾਰੀ ਅਨੁਸਾਰ ਮੈਰਿਟ ਸੂਚੀ ਦੇ ਪੰਨਾ 14 ਅਤੇ 15 ’ਤੇ ਇਨ੍ਹਾਂ ਉਮੀਦਵਾਰਾਂ ਦੇ ਰੋਲ ਨੰਬਰ ਸ਼ਾਮਲ ਹਨ ਅਤੇ ਉਮੀਦਵਾਰਾਂ ਦੇ ਪ੍ਰੀਖਿਆ ਕੇਂਦਰ ਦਾ ਕੋਡ 1338 ਹੈ । ਸੂਚੀ ਵਿੱਚ ਕਿਸੇ ਵੀ ਇਮਤਿਹਾਨ ਕੇਂਦਰ ਦੇ ਚਾਰ ਜਾਂ ਪੰਜ ਤੋਂ ਵੱਧ ਉਮੀਦਵਾਰ ਸ਼ਾਮਲ ਨਹੀਂ ਹੋ ਸਕੇ ਪਰ ਇਹ ਇੱਕੋ ਅਜਿਹਾ ਸੈਂਟਰ ਹੈ ਜਿਸ ਵਿੱਚ 133870667 ਰੋਲ ਨੰਬਰ ਤੋਂ ਲੈ ਕੇ 133871167 ਤੱਕ ਬੈਠੇ ਉਮੀਦਵਾਰਾਂ ਵਿੱਚੋਂ ਜ਼ਿਆਦਾਤਰ ਉੱਪਰਲੇ ਸਥਾਨ ਲੈ ਗਏ ਹਨ। ਇਸ ਤੋਂ ਬਿਨਾਂ ਇਸੇ ਸੈਂਟਰ ਦੇ ਲਗਾਤਾਰ 1339 ਲੜੀ ਤੋਂ ਬਾਅਦ ਦੇ ਰੋਲ ਨੰਬਰਾਂ ਵਾਲੇ ਬਹੁਤੇ ਵਿਦਿਆਰਥੀਆਂ ਨੂੰ ਵੀ ਮੈਰਿਟ ਵਿੱਚ ਸ਼ਾਮਲ ਕੀਤਾ ਗਿਆ ਹੈ। ਗੌਰਤਲਬ ਹੈ ਕਿ ਇਹ ਪ੍ਰੀਖਿਆ 15 ਦਸੰਬਰ ਨੂੰ ਲਈ ਗਈ ਸੀ ਅਤੇ ਨਤੀਜੇ ਦਾ ਐਲਾਨ 23 ਦਸੰਬਰ ਨੂੰ ਕੀਤਾ ਗਿਆ ਹੈ। ਇਸ ਕੇਂਦਰ ’ਚ ਦੇਰੀ ਨਾਲ ਪੁੱਜੇ ਪੰਜ ਦਰਜਨ ਵਿਦਿਆਰਥੀ ਧੱਕੇ ਨਾਲ ਅੰਦਰ ਦਾਖ਼ਲ ਹੋ ਗਏ ਸਨ ਅਤੇ ਉਨ੍ਹਾਂ ਨੇ ਨਿਗਰਾਨ ਅਮਲੇ ਅਤੇ ਪਹਿਲਾਂ ਇਮਤਿਹਾਨ ਦੇ ਰਹੇ ਉਮੀਦਵਾਰਾਂ ਨਾਲ ਖਿੱਚ ਧੂਹ ਕੀਤੀ ਸੀ ਜਿਸ ਕਾਰਨ ਸੈਂਕੜੇ ਵਿਦਿਆਰਥੀਆਂ ਦੀਆਂ ਉੱਤਰਪੱਤਰੀਆਂ ਪਾਟ ਗਈਆਂ ਸਨ। ਕੇਂਦਰ ਸੁਪਰਡੈਂਟ ਨੇ ਇਸ ਦੀ ਜਾਣਕਾਰੀ ਵੀ ਲਿਖਤੀ ਤੌਰ ’ਤੇ ਯੂਨੀਵਰਸਿਟੀ ਨੂੰ ਦਿੱਤੀ ਸੀ। ਯੂਨੀਵਰਸਿਟੀ ਨੇ ਧੱਕੇ ਨਾਲ ਦਾਖ਼ਲ ਹੋਏ ਉਮੀਦਵਾਰਾਂ ਦੀ ਪ੍ਰੀਖਿਆ ਰੱਦ ਕਰ ਦਿੱਤੀ ਸੀ। ਦੂਜੇ ਬੰਨੇ ਘਟਨਾ ’ਤੇ ਪਰਦਾ ਪਾਉਣ ਲਈ ਪਾਟੀਆਂ ਉੱਤਰ ਪੱਤਰੀਆਂ ਵਾਲੇ ਉਮੀਦਵਾਰਾਂ ਨੂੰ ਅੱਖਾਂ ਮੀਚ ਕੇ ਸੂਚੀ ਵਿੱਚ ਸ਼ਾਮਲ ਕਰ ਲਿਆ ਗਿਆ ਹੈ।
ਇਹ ਪ੍ਰੀਖਿਆ ਪੰਜਾਬ ਯੂਨੀਵਰਸਿਟੀ ਨੇ ਲਈ ਸੀ ਅਤੇ ਮੈਰਿਟ ਵੀ ਯੂਨੀਵਰਸਿਟੀ ਨੇ ਹੀ ਤਿਆਰ ਕੀਤੀ ਸੀ ਜਦਕਿ ਨਤੀਜੇ ਦਾ ਐਲਾਨ ਖ਼ੁਰਾਕ ਅਤੇ ਸਪਲਾਈ ਵਿਭਾਗ ਨੇ ਕੀਤਾ ਹੈ।
ਖ਼ੁਰਾਕ ਅਤੇ ਸਪਲਾਈ ਵਿਭਾਗ ਦੇ ਸੰਯੁਕਤ ਸਕੱਤਰ ਪਰਮਿੰਦਰ ਸਿੰਘ ਨੇ ਕਿਹਾ ਹੈ ਕਿ ਪ੍ਰੀਖਿਆ ਕੇਂਦਰ ’ਚ ਦੇਰੀ ਨਾਲ ਦਾਖ਼ਲ ਹੋਣ ਵਾਲੇ ਉਮੀਦਵਾਰ ਪਹਿਲਾਂ ਬੈਠੇ ਉਮੀਦਵਾਰਾਂ ਨਾਲ ਉਲਝ ਗਏ ਸਨ ਅਤੇ ਇਸ ਦੌਰਾਨ 271 ਪ੍ਰੀਖਿਆਰਥੀਆਂ ਦੀਆਂ ਉੱਤਰਪੱਤਰੀਆਂ ਪਾਟ ਗਈਆਂ ਸਨ ਇਨ੍ਹਾਂ ਸਾਰੇ ਉਮੀਦਵਾਰਾਂ ਨੂੰ ਮੈਰਿਟ ’ਚ ਸ਼ਾਮਲ ਕਰ ਲਿਆ ਗਿਆ ਹੈ ਅਤੇ ਉਨ੍ਹਾਂ ਨੂੰ 12 ਜਨਵਰੀ ਦੀ ਮੁੱਖ ਪ੍ਰੀਖਿਆ ’ਚ ਬੈਠਣ ਦਾ ਮੌਕਾ ਵੀ ਦਿੱਤਾ ਜਾ ਰਿਹਾ ਹੈ। ਪੰਜਾਬ ਯੂਨੀਵਰਸਿਟੀ ਦੇ ਪ੍ਰੀਖਿਆ ਕੋਆਰਡੀਨੇਟਰ ਪੀ ਕੇ ਸ਼ਰਮਾ ਨੇ ਵੀ ਮੰਨਿਆ ਹੈ ਕਿ ਚੰਡੀਗੜ੍ਹ ਯੂਨੀਵਰਸਿਟੀ ਘੰੜੂਆਂ ਵਿੱਚ ਬਣੇ ਕੇਂਦਰ ਵਿੱਚ ਅਜਿਹੀ ਗੜਬੜੀ ਹੋਈ ਸੀ ਅਤੇ ਸੈਂਟਰ ਸੁਪਰਡੈਟ ਨੇ ਇਸ ਦੀ ਰਿਪੋਰਟ ਵੀ ਭੇਜੀ ਹੈ। ਉਨ੍ਹ ਦੱਸਿਆ ਕਿ ਉੱਤਰਪੱਤਰੀਆਂ ਪਾਟ ਜਾਣ ਕਾਰਨ ਕੰਪਿਊਟਰ ਰਾਹੀਂ ਚੈੱਕ ਨਹੀਂ ਹੋ ਰਹੀਆਂ ਸਨ ਇਸ ਕਰਕੇ ਸਾਰੇ ਉਮੀਦਵਾਰਾਂ ਨੂੰ ਮੈਰਿਟ ਸੂਚੀ ’ਚ ਪਾ ਲਿਆ ਗਿਆ ਹੈ। ਦੂਜੇ ਬੰਨੇ ਸਰਕਾਰ ਨੇ ਅਜਿਹੇ ਪੰਜਾਹ ਹਜ਼ਾਰ ਉਮੀਦਵਾਰਾਂ ਨੂੰ ਪ੍ਰੀਖਿਆ ਦਾ ਇੱਕ ਹੋਰ ਮੌਕਾ ਦੇਣ ਦੀ ਲੋੜ ਨਹੀਂ ਸਮਝੀ ਹੈ ਜਿਹੜੇ ਜਾਮ ਲੱਗਣ ਕਾਰਨ ਪ੍ਰੀਖਿਆ ਤੋਂ ਵਾਂਝੇ ਰਹਿ ਗਏ ਸਨ।
ਜ਼ਿਕਜਯੋਗ ਹੈ ਕਿ ਮੈਰਿਟ ਸੂਚੀ ਵਿੱਚ ਸ਼ਾਮਲ ਉਮੀਦਵਾਰਾਂ ਦੇ ਪ੍ਰਾਪਤ ਅੰਕ ਅਤੇ ਲੜੀ ਨੰਬਰ ਦੱਸਣ ਤੋਂ ਵੀ ਓਹਲਾ ਰੱਖਿਆ ਗਿਆ ਹੈ। ਵਿਭਾਗ ਨੇ 4610 ਉਮੀਦਵਾਰਾਂ ਨੂੰ ਮੈਰਿਟ ’ਚ ਸ਼ਾਮਲ ਕੀਤਾ ਹੈ। ਇਨ੍ਹਾਂ ਵਿੱਚ ਉੱਤਰਪੱਤਰੀਆਂ ਫਟਣ ਵਾਲੇ ਉਮੀਦਵਾਰ ਵੀ ਸ਼ਾਮਲ ਹਨ।