Monday, 21 October 2013

decisions by Punjab govt. meeting on 21st

ਅੰਮਿ੍ਤਸਰ ਅਤੇ ਪਟਿਆਲਾ ਦੇ ਸਰਕਾਰੀ ਮੈਡੀਕਲ ਕਾਲਜਾਂ ਵਿਚ ਅਧਿਆਪਕਾਂ ਅਤੇ ਸੰਬੰਧਿਤ ਹਸਪਤਾਲਾਂ ਵਿਖੇ 665 ਨਵੀਆਂ ਆਸਾਮੀਆਂ ਸਿਰਜਣ ਦਾ ਫੈਸਲਾ
* ਉਕਤ ਅਸਾਮੀਆਂ ਆਉਂਦੇ 3 ਮਹੀਨਿਆਂ ਦੌਰਾਨ ਭਰੀਆਂ ਜਾਣਗੀ
*ਸਹਿਕਾਰੀ ਬੈਂਕਾਂ ਦੇ ਪ੍ਰਬੰਧਕੀ ਡਾਇਰੈਕਟਰ ਬੈਂਕਿੰਗ ਖੇਤਰ ਦੇ ਮਾਹਿਰ ਲਗਾਉਣ ਦੀ ਤਜਵੀਜ਼ ਨੂੰ ਵੀ ਪ੍ਰਵਾਨਗੀ
ਪੀ ਣ ਵਾਲੇ ਪਾਣੀ ਦੀ ਵਿਵਸਥਾ ਠੀਕ ਕਰਨ ਦੇ ਮੱਦੇਨਜ਼ਰ ਸਰਕਾਰ ਵੱਲੋਂ 120 ਜੂਨੀਅਰ ਇੰਜੀਨੀਅਰਾਂ ਅਤੇ 30 ਡਰਾਫਟਸਮੈਂਨਾਂ ਦੀਆਂ ਅਸਾਮੀਆਂ ਪੰਜਾਬ ਅਧੀਨ ਸੇਵਾਵਾਂ ਚੋਣ ਬੋਰਡ ਦੇ ਭਰਤੀ ਦੇ ਘੇਰੇ ਵਿਚੋਂ ਕੱਢ ਕੇ ਥਾਪਰ ਯੂਨੀਵਰਸਿਟੀ ਆਫ਼ ਪਟਿਆਲਾ ਰਾਹੀਂ ਭਰਨ ਨੂੰ ਪ੍ਰਵਾਨਗੀ
*ਉਕਤ ਭਰਤੀ ਦੀ ਪ੍ਰਕਿਰਿਆ 60 ਦਿਨਾਂ ਵਿਚ ਪੂਰੀ ਕੀਤੀ ਜਾਵੇਗੀ
*ਗੈਰ-ਸਹਾਇਤਾ ਪ੍ਰਾਪਤ ਵਿੱਦਿਅਕ ਸੰਸਥਾਵਾਂ ਲਈ ਰੈਗੂਲੇਟਰੀ ਅਥਾਰਿਟੀ ਨੂੰ ਪ੍ਰਵਾਨਗੀ 
*ਰੈਗੂਲੇਟਰੀ ਅਥਾਰਿਟੀ ਨਿੱਜੀ ਖੇਤਰ ਦੇ ਵਿਦਿਅਕ ਅਦਾਰਿਆਂ ਵੱਲੋਂ ਲਈਆਂ ਜਾਣ ਵਾਲੀਆਂ ਫੀਸਾਂ ਆਦਿ ਸਬੰਧੀ ਸ਼ਿਕਾਇਤਾਂ ਸੁਣੇਗੀ ਅਤੇ ਪ੍ਰਵਾਨਗੀ ਦੇਵੇਗੀ 
*ਪੰਜਾਬ ਲੋਕ ਸੇਵਾ ਕਮਿਸ਼ਨ ਵਿਚ ਮੌਜੂਦਾ 21 ਆਰਜ਼ੀ ਆਸਾਮੀਆਂ ਨੂੰ ਪੱਕਾ ਕਰਨ ਨੂੰ ਵੀ ਪ੍ਰਵਾਨ
*ਰਾਜ ਵਿਚ ਮਾਰਕੀਟ ਕਮੇਟੀਆਂ ਦੀ ਮੌਜੂਦਾ ਮਿਆਦ ਨੂੰ ਇਕ ਸਾਲ ਹੋਰ ਵਧਾਉਣ ਦੀ ਪ੍ਰਵਾਨਗੀ
*ਪੰਜਾਬ ਲਾਅਜ਼ ਵਿਸ਼ੇਸ਼ ਪ੍ਰੋਵੀਜ਼ਨ ਸੋਧ ਆਰਡੀਨੈਂਸ 2013 ਨੂੰ ਵੀ ਵਿਧਾਨ ਸਭਾ ਦੇ ਆਉਂਦੇ ਸਮਾਗਮ ਵਿਚ ਬਿੱਲ ਵਜੋਂ ਤਬਦੀਲ ਕਰਨ ਲਈ ਪ੍ਰਵਾਨਗੀ
*ਪੰਜਾਬ ਰਿਜ਼ਨਲ ਐਾਡ ਟਾਊਨ ਪਲੈਨਿੰਗ ਐਾਡ ਡਿਵੈਲਪਮੈਂਟ ਐਕਟ 1995 ਵਿਚ ਸੋਧ ਨੂੰ ਵੀ ਪ੍ਰਵਾਨਗੀ
*ਪੁਰਾਤਨ ਇਤਿਹਾਸਕ ਸਮਾਰਕਾਂ, ਅਸਥਾਨਾਂ ਅਤੇ ਸੱਭਿਆਚਾਰਕ ਵਿਰਸਾ ਸੰਭਾਲ ਬੋਰਡ ਐਕਟ 2013 ਵਿਚ ਇਕ ਸੋਧ ਨੂੰ ਵੀ ਪ੍ਰਵਾਨਗੀ*