Saturday, 23 November 2013

Elementary teachers union meet with DPI



ਐਲੀਮੈਂਟਰੀ ਟੀਚਰਜ਼ ਯੂਨੀਅਨ ਦਾ ਵਫ਼ਦ ਡੀ. ਪੀ. ਆਈ
ਨੂੰ ਮਿਲਿਆ
1
ਜਲੰਧਰ, 23 ਨਵੰਬਰ (ਸੁਮਿਤ ਦੁੱਗਲ)-
ਐਲੀਮੈਂਟਰੀ ਟੀਚਰਜ਼ ਯੂਨੀਅਨ ਪੰਜਾਬ ਦਾ ਵਫ਼ਦ ਡੀ. ਪੀ.
ਆਈ ਐਲੀਮੈਂਟਰੀ ਸ੍ਰੀਮਤੀ ਦਰਸ਼ਨ ਕੌਰ ਨੂੰ ਡੀ.
ਪੀ.ਆਈ ਦਫ਼ਤਰ ਚੰਡੀਗੜ੍ਹ ਵਿਖੇ ਸੂਬਾ ਪ੍ਰਧਾਨ
ਹਰਜਿੰਦਰਪਾਲ ਸਿੰਘ ਪੰਨੂ ਦੀ ਅਗਵਾਈ ਹੇਠ ਮਿਲਿਆ |
ਮੀਟਿੰਗ ਵਿਚ ਪ੍ਰਾਇਮਰੀ ਅਧਿਆਪਕਾਂ ਦੀਆਂ ਹਰ
ਤਰ੍ਹਾਂ ਦੀਆਂ ਤਰੱਕੀਆਂ 'ਤੇ ਗੱਲਬਾਤ ਕਰਦਿਆਂ ਡੀ. ਪੀ.
ਆਈ. (ਐਲੀ) ਵੱਲੋਂ ਬੀ. ਪੀ. ਈ. ਓ. ਦੀਆਂ ਤਰੱਕੀਆਂ
ਦੀ ਸੂਚੀ ਜਲਦੀ ਜਾਰੀ ਕਰਨ ਦੀ ਗੱਲ ਕਰਦਿਆਂ ਦੱਸਿਆ
ਕਿ ਇਨ੍ਹਾਂ ਤਰੱਕੀਆਂ ਲਈ ਰੋਸਟਰ ਤਿਆਰ ਹੈ | ਸੈਂਟਰ
ਹੈੱਡ ਟੀਚਰ, ਹੈੱਡ ਟੀਚਰ ਅਤੇ ਮਾਸਟਰ ਕੇਡਰ ਦੀਆਂ
ਤਰੱਕੀਆਂ ਜਲਦੀ ਕਰਨ ਦਾ ਭਰੋਸਾ ਦਿੱਤਾ | ਮੀਟਿੰਗ ਤੋਂ
ਬਾਅਦ ਯੂਨੀਅਨ ਆਗੂਆਂ ਨੇ ਜਥੇਬੰਦੀ ਦੀ ਹੋਈ
ਆਪਣੀ ਵੱਖਰੀ ਮੀਟਿੰਗ ਵਿਚ ਫ਼ੈਸਲਾ ਕਰਕੇ ਪੰਜਾਬ
ਸਰਕਾਰ ਨੂੰ ਆਪਣੀਆਂ ਮੰਗਾਂ ਦੇ ਹੱਲ ਲਈ 30 ਨਵੰਬਰ
ਤੱਕ ਦਾ ਅਲਟੀਮੇਟਮ ਦਿੰਦਿਆਂ ਕਿਹਾ ਕਿ ਜੇਕਰ ਉਪਰੋਕਤ
ਮੰਗਾਂ ਦਾ ਹੱਲ ਨਾ ਹੋਇਆ ਤਾਂ 1 ਦਸੰਬਰ ਨੂੰ
ਲੁਧਿਆਣਾ ਵਿਖੇ ਜਥੇਬੰਦੀ ਦੀ ਹੋਣ ਵਾਲੀ ਸੂਬਾਈ ਮੀਟਿੰਗ
ਵਿਚ ਤਿੱਖੇ ਸੰਘਰਸ਼ ਦਾ ਐਲਾਨ ਕਰਕੇ ਸਖ਼ਤ
ਫੈਸਲਾ ਲਿਆ ਜਾਵੇਗਾ | ਇਸ ਮੌਕੇ ਸੂਬਾ ਪ੍ਰਧਾਨ
ਹਰਜਿੰਦਰਪਾਲ ਸਿੰਘ ਪੰਨੂ ਅਤੇ ਯੂਨੀਅਨ ਦੇ ਮੀਤ ਪ੍ਰਧਾਨ
ਲਖਵਿੰਦਰ ਸਿੰਘ ਨਿਜਾਮਪੁਰਾ, ਰਣਜੀਤ ਸਿੰਘ ਭੱਠਲ,
ਗੁਰਿੰਦਰ ਸਿੰਘ ਘੁੱਕੇਵਾਲੀ, ਕਰਨੈਲ ਸਿੰਘ, ਸਤਬੀਰ ਸਿੰਘ
ਬੋਪਾਰਾਏ, ਤਲਵਿੰਦਰ ਸਿੰਘ, ਹਰਪ੍ਰੀਤ ਸਿੰਘ ਅਤੇ ਹੋਰ
ਆਗੂ ਸ਼ਾਮਿਲ ਸਨ |